Friday, 22 September 2017

ਬਾਬਾ ਫਰੀਦ ਦੇ 4 ਸਲੋਕ In Gurmukhi Punjabi Gurbani Quotes Wallpaper /// From Sri Guru Granth Sahib Ji


ਜਿਵੇ ਬਰਫ਼ ਅਤੇ ਪਾਣੀ ਭਾਫ ਦੇ ਬਦਲੇ ਹੋਏ ਰੂਪ ਹਨ, ਜਿਵੇਂ ਕੋਇਲੇ (ਕਾਰਬਨ) ਦਾ ਬਦਲੇ ਹੋਏ ਰੂਪ ਹਨ, ਇਸੇ ਤਰ੍ਹਾਂ ਸ਼ਰੀਰ ਵੀ ਇਸੇ ਮਿੱਟੀ ਦਾ ਬਦਲਿਆ ਹੋਇਆ ਰੂਪ ਹੈ, ਇਹ ਮਿੱਟੀ ਵਿੱਚ ਬਣਦਾ ਹੈ ਅਤੇ ਫੇਰ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ, ਇਸੇ ਕਰਕੇ ਧਰਤੀ ਨੂੰ ਮਾਂ ਕਿਹਾ ਗਿਆ ਹੈ, ਸ਼ਰੀਰ ਇਸ ਵਿੱਚੋ ਪੈਂਦਾ ਹੋਇਆ, ਇਸ ਵਿੱਚੋ ਹੀ ਪਾਲਣ ਦੀ ਇੰਤਜਾਮ ਹੋਇਆ ਅਤੇ ਫਿਰ ਇਸੇ ਵਿੱਚ ਸਮਾ ਗਿਆ, ਜਦ ਮਿੱਟੀ ਨੂੰ ਇਸ ਨਿਗਾਹ ਨਾਲ ਵੇਖਣ ਦੀ ਜਾਚ ਆ ਜਾਏ ਤਾਂ ਇਸਨੂੰ ਬੁਰਾ ਨਹੀਂ ਕਿਹਾ ਜਾ ਸਕਦਾ । ਇਹ ਜੀਵਦਿਆਂ ਹੋਇਆਂ ਆਪਣੀ ਛਾਤੀ ਤੇ ਭਾਰ ਝੱਲਦੀ ਹੈ ਅਤੇ ਮਰਨ ਬਾਦ ਆਪਣੀ ਗੋਦੀ ਵਿੱਚ ਸਮੋ ਲੈਂਦੀ ਹੈ । ਮਿੱਟੀ ਦੇ ਇਸ ਸੁਭਾਵ ਨੂੰ ਗ੍ਰਹਿਣ ਕਰ, ਮੈਨੂੰ ਕਰਨ ਵਾਲੇ ਸੁਭਾਵ ਵੱਲ ਧਿਆਨ ਨ ਦੇ । ਜਦ ਇਸ ਭੇਦ ਨੂੰ ਹਿਰਦੇ ਵਿੱਚ ਵਸਾ ਲਏਂਗਾ ਤਾਂ ਹੰਕਾਰ ਆਪੇ ਹੀ ਟੁਕੜੇ ਟੁਕੜੇ ਹੋ ਕੇ ਝੱੜ ਪਏਗਾ ਅਤੇ ਵਾਹਿਗੁਰੂ ਨਾਲ ਪਿਆਰ ਜਾਗ ਉੱਠੇਗਾ ।



ਕੁਝ ਵਿਚਾਰਵਾਨ ਇਸਦੇ ਅਰਥ ਇਸ ਤਰ੍ਹਾਂ ਵੀ ਕਰਦੇ ਹਨ ਕਿ ਜੇਕਰ ਮੈਂ ਆਪਣੇ ਘਰ ਆਏ ਹੋਏ ਦੋਸਤਾਂ ਮਿੱਤਰਾਂ ਤੋਂ ਕਦੇ ਕੁਝ ਛੁਪਾ ਕੇ ਰੱਖਾਂ, ਲੁਕਾ ਕੇ ਰੱਖਾਂ ਤਾਂ ਮੇਰੇ ਉੱਪਰ ਇਸ ਤਰ੍ਹਾਂ ਹੋਣ ਲੱਗ ਪੈਂਦਾ ਹੈ ਜਿਵੇਂ ਕੋਲਿਆਂ ਉੱਤੇ ਮਜੀਠ ਜਲ ਰਹੀ ਹੋਵੇ, ਸੜ ਰਹੀ ਹੋਵੇ । ਭਾਵ ਕਿ ਘਰ ਆਏ ਮਹਿਮਾਨ ਦੀ ਸੇਵਾ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ । ਜੇਕਰ ਕੋਈ ਇਸ ਤਰ੍ਹਾਂ ਸੰਕੋਚ ਕਰਦਾ ਹੈ ਤਾਂ ਉਸ ਜਿੰਦ ਨੂੰ ਬਹੁਤ ਹੀ ਦੁੱਕ ਤਕਲੀਫਾਂ ਝੱਲਣੀਆਂ ਪੈਣਗੀਆਂ ।
Dhan Sri Guru Granth Sahib Ji #Salok #BabaFarid



ਘਰ ਵਿੱਚ ਜਦ ਕੋਈ ਰੋਟੀ ਬਚ ਜਾਂਦੀ ਹੈ ਤਾਂ ਕਈ ਲੋਕ ਇਸ ਤਸਵੀਰ ਵਾਂਗ ਕੂੜੇ ਵਾਲੀ ਜਗ੍ਹਾਂ ਸੁਟ ਦੇਂਦੇ ਹਨ, ਪਰ ਜਿੰਨ੍ਹਾਂ ਦੇ ਘਰ ਮਸਾ ਰੋਟੀ ਜੋਗੇ ਪੈਸੇ ਜੁੜਦੇ ਹਨ ਉਹ ਬਹੀ ਰੋਟੀ ਨੂੰ ਵੀ ਸਾਲਣ ਜਾਂ ਲੂਣ ਲਾ ਕੇ ਖਾ ਜਾਂਦੇ ਨੇ, ਅੰਨ ਨੂੰ ਬਾਹਰ ਨਹੀਂ ਸੁਟਦੇ, ਬਾਬਾ ਫਰੀਦ ਜੀ ਇਸ ਸਲੋਕ ਵਿੱਚ ਦੋ ਬਹੁਤ ਕੀਮਤੀ ਗੱਲਾਂ ਸਾਂਝੀਆਂ ਕਰਦੇ ਹਨ ਪਹਿਲੀ ਇਹ ਕਿ ਅੰਨ ਦਾ ਸਹੀ ਇਸਤਮਾਲ ਕਰੋ ਦੂਜੀ Fast Food ਤੋਂ ਦੂਰ ਰਹੋ
ਬਾਬਾ ਫਰੀਦ ਜੀ ਫਰਮਾਂਦੇ ਹਨ ਕਿ ਘਰ ਵਿੱਚ ਜੇ ਰੁਖੀ ਸੁਖੀ ਵੀ ਹੈ ਤਾਂ ਮੈਂ ਉਸਨੂੰ ਵੀ ਮਾਲਕ ਦਾ ਸ਼ੁਕਰ ਕਰਕੇ (ਲਾਵਣ) ਭਾਵ ਕੋਈ ਸਬਜੀ, ਭਾਜੀ, ਸਲੂਣਾ ਨਾਲ ਲਾ ਕੇ ਖਾ ਲੈਂਦਾ ਹੈ, ਅਤੇ ਰੱਬ ਦਾ ਸ਼ੁਕਰ ਕਰਦਾ ਹਾਂ ਪਰ ਅਗਲੀ ਹੀ ਪੰਕਤੀ ਵਿੱਚ ਇੱਕ ਸਾਨੂੰ ਸੁਝਾਵ ਵੀ ਦੇਂਦੇ ਹਨ ਕਿ ਅਜਕਲ ਕਈ ਤਰ੍ਹਾਂ ਦੇ ਖਾਣੇ ਚਲ ਪਏ ਹਨ ਜਿਹਨਾਂ ਵਿੱਚ ਕਈ ਤਰ੍ਹਾਂ ਦੀ ਮਸਾਲੇ ਪਾਏ ਜਾਂਦੇ ਹਨ ਜੋ ਸਿਹਤ ਨੂੰ ਨੁਕਸਾਨ ਪੁਹੰਚਾਂਦੇ ਹਨ ਭਾਂਵੇ ਕਿ ਉਹ ਸਾਰੇ ਪਦਾਰਥ ਖਾਣ ਨੂੰ ਬਹੁਤ ਸਵਾਦਲੇ ਲਗਦੇ ਹਨ ਪਰ ਸਿਹਤ ਲਈ ਹਾਨੀਕਾਰਕ ਹੁੰਦੇ ਹਨ, ਇਸਲਈ ਬਾਬਾ ਫਰੀਦ ਜੀ ਸਾਨੂੰ ਸਾਧਾਰਣ ਭੋਜਨ ਖਾਣ ਨੂੰ ਹੀ ਤਰਜੀਹ ਦੇਂਦੇ ਹਨ ।
#Salok #BabaFarid Ji ਸਲੋਕ ਨੰਬਰ 28




ਚਿਕੜੁ – ਸਾਡੇ ਔਗੁਣ ,, ਬਾਬਾ ਫਰੀਦ ਜੀ ਫਰਮਾਂਦੇ ਹਨ ਕਿ ਗਲੀ ਵਿੱਚ ਚਿੱਕੜ ਬਹੁਤ ਹੈ, ਤੇ ਇਥੋ ਮੇਰੇ ਪਿਆਰੇ ਅੱਲ੍ਹਾ ਦਾ ਘਰ ਵੀ ਦੂਰ ਹੈ ਜੇ ਮੈ ਉਸਨੂੰ ਮਿਲਣ ਲਈ ਜਾਂਦਾ ਹੈ ਤਾਂ ਮੇਰੀ ਕੰਬਲੀ ਭਿੱਜਦੀ ਹੈ ਅਤੇ ਜੇਕਰ ਨਹੀਂ ਜਾਂਦਾ ਹਾਂ ਤਾਂ ਮੇਰਾ ਅੱਲ੍ਹਾ ਨਾਲੋਂ, ਮੇਰੇ ਸਾਂਈ, ਪ੍ਰਮਾਤਮਾ ਨਾਲੋਂ ਪਿਆਰ (ਨੇਹ) ਟੁੱਟਦਾ ਹੈ ।
ਸੱਚੇ ਪਿਆਰ ਦੀ ਇਹੋ ਹੀ ਖਾਸੀਅਤ ਹੈ ਕਿ ਵਾਹਿਗੁਰੂ-ਪ੍ਰੇਮੀ ਨੂੰ ਵਾਹਿਗੁਰੂ ਦਾ ਮਿਲਾਪ ਪਾਉਣ ਲਈ ਕਈ ਰੁਕਾਵਟਾਂ ਪੈਂਦਾ ਹੋ ਜਾਂਦੀਆਂ ਹਨ, ਪਰ ਇਹਨਾਂ ਰੁਕਾਵਟਾਂ ਦਾ ਨਿਪਟਾਰਾ ਵੀ ਵਾਹਿਗੁਰੂ ਆਪ ਹੀ ਕਰਦਾ ਹੈ ਜਦ ਅਸੀਂ ਉਸ ਨਾਲ ਸੱਚੇ ਦਿਲੋ ਪਿਆਰ ਕਰਣ ਲਗ ਪੈਂਦੇ ਹਾਂ ਤਾਂ ਸਾਰੇ ਔਗੁਣ ਸੜ ਕੇ ਸਵਾਹ ਹੋ ਜਾਂਦੇ ਹਨਜੇ ਆਪਾਂ ਇਸ ਤੋ ਅਗਲਾ ਸਲੋਕ ਪੜ੍ਹੀਏ ਤਾਂ ਬਾਬਾ ਫਰੀਦ ਜੀ ਸਾਨੂੰ ਇਸ ਸਵਾਲ ਦਾ ਜਵਾਬ ਦੇਂਦੇ ਹਨ ਜੋ ਇਸ ਸਲੋਕ ਵਿੱਚ ਖੜਾ ਕੀਤਾ ਸੀ ਕਿ ਰਾਹ ਵਿੱਚ ਬਹੁਤ ਚਿੱਕੜ ਹੈ ਤੇ ਮੈ ਆਪਣੇ ਪ੍ਰੀਤਮ ਨੂੰ ਮਿਲਾਂ ਕਿ ਨਾਹ ?
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
ਬਾਬਾ ਜੀ ਫਰਮਾਂਦੇ ਹਨ ਕਿ (ਜਦੋਂ ਮੈਂ ਪਿਆਰੇ ਨੂੰ ਮਿਲਣਾ ਹੀ ਹੈ ਤਾਂ ਮੇਰੀ) ਕੰਬਲੀ ਪਈ ਭਿੱਜੇ, ਪਈ ਸਿਜੇ, ਰੱਬ ਵਲੋਂ ਮੀਂਹ ਭੀ (ਬੇਸ਼ਕ) ਵਰਸਦਾ ਰਹੇ, ਮੈਂ ਉਨ੍ਹਾਂ ਸਜਣਾਂ ਨੂੰ (ਹਰ ਹਾਲਤ ਵਿਚ) ਜਾ ਕੇ ਮਿਲਾਂਗਾ, (ਤਾਂ ਜੋ ਮੇਰਾ) ਪ੍ਰੇਮ ਨਾਹ ਟੁੱਟੇ (ਭਾਵ ਕਾਇਮ ਰਹੇ)।੨੫।
#Salok #BabaFarid 24, 25

No comments:

Post a Comment