ਕਿਸੇ ਨੂੰ ਮਿਲਣ ਲੱਗਿਆਂ ਖਾਸ ਕਰ ਵਿਆਹ ਸਮੇਂ ਪਹਿਲਾਂ ਜਾਤ ਗੋਤ ਪੁੱਛੀ ਜਾਂਦੀ ਹੈ ਪਰ ਜੇ ਗੁਰਬਾਣੀ ਦੀ ਨਜ਼ਰ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਸਭ ਤੋ ਪਹਿਲੀ ਚੀਜ਼ ਜੋ ਵੇਖਣ ਵਾਲੀ ਹੁੰਦੀ ਹੈ ਉਹ ਹੈ ਗੁਣ, ਉਸਦੇ ਅੰਦਰ ਕੋਈ ਭਲੇ ਗੁਣ ਹੈ ਵੀ ਕਿ ਨਹੀਂ, ਉਸਦੇ ਅੰਦਰ ਰੱਬੀ ਜੋਤ ਦੀ ਕੋਈ ਝਲਕ ਮਿਲਦੀ ਹੈ ਵੀ ਕਿ ਨਹੀਂ ਗੁਰੂ ਜੀ ਫਰਮਾਂਦੇ ਹਨ ਕਿ ਕਿਸੇ ਦੀ ਜਾਤ ਪਾਤ ਨਾ ਵੇਖੋ ਜੇ ਵੇਖਣਾ ਹੈ ਤਾਂ ਰੱਬ ਦੀ ਜੋਤ ਨੂੰ ਸਭਨਾਂ ਵਿੱਚ ਵੇਖੋ, ਵਾਹਿਗੁਰੂ ਨੂੰ ਸਭਨਾਂ ਵਿੱਚ ਵੇਖੋ, ਕਿਉਕਿ ਇਹ ਜਾਤ ਪਾਤ ਇਨਸਾਨ ਨੇ ਤਕੜੇ ਤੇ ਮਾੜੇ ਵਿੱਚ ਫਰਕ ਕਰਕੇ ਬਣਾਏ ਹਨ, ਪਰ ਪ੍ਰਮਾਤਮਾ ਦੀ ਨਜ਼ਰ ਵਿੱਚ ਕੋਈ ਜਾਤ ਪਾਤ ਨਹੀਂ ਉਸਦੀ ਨਜ਼ਰ ਵਿੱਚ ਸਭ ਬਰਾਬਰ ਹਨ ।
ਗੁਰੂ ਜੀ ਫਰਮਾਂਦੇ ਹਨ ਕਿ ਜਾਤ ਤੇ ਜ਼ਹਿਰ ਇੱਕ ਬਰਾਬਰ ਨੇ ਜੋ ਖਾਏਗਾ ਮਰੇਗਾ ।
ਕੋਣ ਕਿਸ ਜਾਤ ਦਾ ਹੈ ਕਿਸ ਘਰਾਣੇ ਵਿੱਚ ਜਨਮ ਹੋਇਆ ਹੈ ਗੁਰੂ ਜੀ ਫਰਮਾਂਦੇ ਹਨ ਕਿ ਇਹ ਨਹੀਂ ਪੁੱਛਣਾ ਚਾਹਿਦੇ, ਇਹਨਾਂ ਝਮੇਲਿਆਂ ਵਿੱਚ ਫਸਣਾ ਹੀ ਨਹੀਂ ਚਾਹਿਦਾ ਕਿਉਕਿ ਸਭ ਦੇ ਵਿੱਚ ਤਾਂ ਉਹ ਇੱਕੋ ਹੀ ਹੈ, ਸਭਨਾਂ ਦੀ ਜਾਤ ਪਾਤ ਪੁਛਣ ਦੀ ਲੋੜ ਨਹੀਂ ਸਭਨਾਂ ਦੀ ਜਾਤ ਪਾਤ ਇੱਕੋ ਹੀ ਹੈ ਪ੍ਰਮਾਤਮਾ ।
ਪਰ ਅਸੀ ਅਜੇ ਵੀ ਜਾਤ ਪਾਤ ਵਿੱਚ ਫਸੇ ਹਾਂ ਸਾਡੇ ਗੁਰਦੁਆਰੇ ਜਾਤ ਦੇ ਨਾਮ ਤੇ ਬਣੀ ਜਾਂਦੇ ਨੇ, ਵਿਆਹ ਜਾਤ ਪਾਤ ਦੇ ਨਾਮ ਤੇ, ਇਥੋ ਤਕ ਕਿ ਸਰਕਾਰੀ ਕਾਗਜਾਂ ਤੇ ਵੀ ਜਾਤ ਗੋਤ ਪੁੱਛੀ ਜਾਂਦੀ ਹੈ ਭਾਰਤੀ ਸਵਿਧਾਨ ਵਿੱਚ ਵੀ ਜਾਤ ਪਾਤ ਹੈ, ਅਤੇ ਜੇ ਅਸੀ ਕਿਸੇ ਕੋਲੋ ਕੁਝ ਗਿਆਨ ਲੈਣਾ ਹੋਏ ਤਾਂ ਪਹਿਲਾਂ ਪੁੱਛਦੇ ਹਾਂ ਕਿ ਤੇਰੀ ਜਾਤ, ਗੋਤ ਧਰਮ ਕੀ ਹੈ ਪਰ ਗੁਰੂ ਜੀ ਫਰਮਾਂਦੇ ਹਨ ਕਿ ਤੂੰ ਕਿਸੇ ਦੀ ਜਾਤ ਜਨਮ ਨਾ ਪੁੱਛ ਜੇ ਪੁੱਛਣਾ ਹੈ ਤਾਂ ਵਾਹਿਗੁਰੂ ਬਾਰੇ ਪੁੱਛ ਉਸ ਨਾਲ ਕਿੰਝ ਮਿਲਣਾ ਹੈ ਉਸ ਬਾਰੇ ਪੁੱਛ ........
No comments:
Post a Comment