Sri Guru Granth Sahib Ji Quotes
Monday, 7 May 2018
Friday, 29 September 2017
ਰਾਵਨ RAAVAN ਗੁਰਬਾਣੀ Quotes Wallpaper On Raavan In ਗੁਰਮੁਖੀ Punjabi
ਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਪ੍ਰਮਾਤਮਾ ਪਾਸੋ ਦੁਨੀਆਂ ਦੀ ਸ਼ੈ ਨਾਲੋ ਚੰਗਾ ਹੈ ਆਪਣੇ ਆਤਮਾ ਲਈ ਕੁਝ ਮੰਗ ਕਿਉਕਿ "ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥" ਕਿ ਮੈ ਦੁਨੀਆਂ ਦੀ ਕਿਹੜੀ ਸ਼ੈ ਮੰਗਾ ਜਦਿਕ ਦੁਨੀਆਂ ਦੀ ਕੋਈ ਵੀ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ .............. ਲੋਕੀ ਦਸਦੇ ਹਨ ਕਿ ਰਾਵਨ ਮਹਾਨ ਰਾਜਾ ਹੋਇਆ ਹੈ ਜਿਸ ਦੀ ਸੋਨੇ ਦੀ ਲੰਕਾ ਸੀ "ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥" ਅਤੇ ਦੱਸਿਆ ਜਾਂਦਾ ਹੈ ਕਿ ਰਾਵਨ ਦੇ ਲੱਖਾਂ ਹੀ ਪੁੱਤ ਪੋਤਰੇ ਸਨ ਪਰ ਵੇਖੋ ਅੱਜ ਉਸਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥
Sri Kabir Ji uses the example of legendary king “Raavan”, from the Hindu epic Ramayana to illustrate his point. According to this story, “Raavan” the king of Sri Lanka had immense power, wealth and a huge family (of one hundred thousand sons and grandsons). It is believed, that even gods like “Sun”, “Wind” and “Fire, worked for him, like servants.
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ Lanka Sa Kot Samund Si Khaaii
ਤਿਹ ਰਾਵਨ ਘਰ ਖਬਰਿ ਨ ਪਾਈ ॥੧॥ Teh Ravan Ghar Khabar Na Paaii
Referring to the above story, Kabir Ji says: “(The king “Raavan”), who had the fortress like that of (“Sri”) “Lanka”, around which was a sea like (wide and deep moat). But there is no trace or news about that house of “Raavan”.”(1)
ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ Kya Mangao Kich Thir Na Rahaii
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ Dekhat Nain Chaleo Jag Jaaii
Therefore Kabir Ji says: “(O’ my friends, therefore, I wonder), what may I ask (or pray for)? Because, before my very eyes, the entire world is passing by?”(1-pause)
ਇਕੁ ਲਖੁ ਪੂਤ ਸਵਾ ਲਖੁ ਨਾਤੀ ॥ Ek Lakh Puut Sava Lakh Naati
ਤਿਹ ਰਾਵਨ ਘਰ ਦੀਆ ਨ ਬਾਤੀ ॥੨॥ Teh Raavan Ghar Diya Na Baati
Resuming his thoughts on the example of king “Raavan”, Kabir Ji says: “That king (“Raavan”), who had one hundred thousand sons and hundred and twenty five thousand grand sons; (but a time came, when all his family, and armies were annihilated, and there was no body to) light, even a small lamp in his house.”(2)
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ । ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥
Tuesday, 26 September 2017
ਤਾਤੀ ਵਾਉ tati Vao Na Lagaai
In this shabad, Guru Ji shares with us the kind of blessings and protection one receives when one seeks the shelter of God and makes God’s Name as one’s main support and main stay.
Guru Ji says: “(O’ my friends), by seeking the shelter of God, no hot wind (slightest problem or pain can) touch us. O’ brother, all around me, like a Raam kaar is the (protection of God), therefore no pain or suffering can afflict me.”(1)
Describing how he obtained this kind of protection and sense of security, Guru Ji says: “(O’ my friends, what happened was that) I met the perfect true Guru (and listened to his advice). It was he who arranged all this. He gave me the medicine of (God’s) Name, and attuned me to the love of one God alone.”(1-pause)
In conclusion, Guru Ji says: “(O’ my friends), that savior God has saved me and has destroyed all my affliction. (In short), Nanak says that God has become merciful upon him and has become his helper.”(2-15-79)
The message of this shabad is that when we follow the advice of the perfect Guru and remember God’s Name (virtues), it becomes like our permanent shield or protection and no pain, trouble or enemy can bother us or spoil the peace of our mind.
(ਹੇ ਭਾਈ !) ਪਾਰਬ੍ਰਹਮ ਪਰਮੇਸ਼ਰ ਦੀ ਸ਼ਰਣ ਪਿਆਂ ਤਤੀ ਹਵਾ ਨਹੀਂ ਲਗਦੀ (ਭਾਵ ਦੁਖ ਨਹੀਂ ਲਗਦਾ)। ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥
ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, (ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥
(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ। ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥

Don't Ask Jaat Paat ਜਾਤ ਪਾਤ ਗੁਰਬਾਣੀ ਅਨੁਸਾਰ - ਗੁਰਬਾਣੀ ਵਿਚਾਰ Dhan Sri Guru Granth Sahib JI
ਕਿਸੇ ਨੂੰ ਮਿਲਣ ਲੱਗਿਆਂ ਖਾਸ ਕਰ ਵਿਆਹ ਸਮੇਂ ਪਹਿਲਾਂ ਜਾਤ ਗੋਤ ਪੁੱਛੀ ਜਾਂਦੀ ਹੈ ਪਰ ਜੇ ਗੁਰਬਾਣੀ ਦੀ ਨਜ਼ਰ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਸਭ ਤੋ ਪਹਿਲੀ ਚੀਜ਼ ਜੋ ਵੇਖਣ ਵਾਲੀ ਹੁੰਦੀ ਹੈ ਉਹ ਹੈ ਗੁਣ, ਉਸਦੇ ਅੰਦਰ ਕੋਈ ਭਲੇ ਗੁਣ ਹੈ ਵੀ ਕਿ ਨਹੀਂ, ਉਸਦੇ ਅੰਦਰ ਰੱਬੀ ਜੋਤ ਦੀ ਕੋਈ ਝਲਕ ਮਿਲਦੀ ਹੈ ਵੀ ਕਿ ਨਹੀਂ ਗੁਰੂ ਜੀ ਫਰਮਾਂਦੇ ਹਨ ਕਿ ਕਿਸੇ ਦੀ ਜਾਤ ਪਾਤ ਨਾ ਵੇਖੋ ਜੇ ਵੇਖਣਾ ਹੈ ਤਾਂ ਰੱਬ ਦੀ ਜੋਤ ਨੂੰ ਸਭਨਾਂ ਵਿੱਚ ਵੇਖੋ, ਵਾਹਿਗੁਰੂ ਨੂੰ ਸਭਨਾਂ ਵਿੱਚ ਵੇਖੋ, ਕਿਉਕਿ ਇਹ ਜਾਤ ਪਾਤ ਇਨਸਾਨ ਨੇ ਤਕੜੇ ਤੇ ਮਾੜੇ ਵਿੱਚ ਫਰਕ ਕਰਕੇ ਬਣਾਏ ਹਨ, ਪਰ ਪ੍ਰਮਾਤਮਾ ਦੀ ਨਜ਼ਰ ਵਿੱਚ ਕੋਈ ਜਾਤ ਪਾਤ ਨਹੀਂ ਉਸਦੀ ਨਜ਼ਰ ਵਿੱਚ ਸਭ ਬਰਾਬਰ ਹਨ ।
ਗੁਰੂ ਜੀ ਫਰਮਾਂਦੇ ਹਨ ਕਿ ਜਾਤ ਤੇ ਜ਼ਹਿਰ ਇੱਕ ਬਰਾਬਰ ਨੇ ਜੋ ਖਾਏਗਾ ਮਰੇਗਾ ।
ਕੋਣ ਕਿਸ ਜਾਤ ਦਾ ਹੈ ਕਿਸ ਘਰਾਣੇ ਵਿੱਚ ਜਨਮ ਹੋਇਆ ਹੈ ਗੁਰੂ ਜੀ ਫਰਮਾਂਦੇ ਹਨ ਕਿ ਇਹ ਨਹੀਂ ਪੁੱਛਣਾ ਚਾਹਿਦੇ, ਇਹਨਾਂ ਝਮੇਲਿਆਂ ਵਿੱਚ ਫਸਣਾ ਹੀ ਨਹੀਂ ਚਾਹਿਦਾ ਕਿਉਕਿ ਸਭ ਦੇ ਵਿੱਚ ਤਾਂ ਉਹ ਇੱਕੋ ਹੀ ਹੈ, ਸਭਨਾਂ ਦੀ ਜਾਤ ਪਾਤ ਪੁਛਣ ਦੀ ਲੋੜ ਨਹੀਂ ਸਭਨਾਂ ਦੀ ਜਾਤ ਪਾਤ ਇੱਕੋ ਹੀ ਹੈ ਪ੍ਰਮਾਤਮਾ ।
ਪਰ ਅਸੀ ਅਜੇ ਵੀ ਜਾਤ ਪਾਤ ਵਿੱਚ ਫਸੇ ਹਾਂ ਸਾਡੇ ਗੁਰਦੁਆਰੇ ਜਾਤ ਦੇ ਨਾਮ ਤੇ ਬਣੀ ਜਾਂਦੇ ਨੇ, ਵਿਆਹ ਜਾਤ ਪਾਤ ਦੇ ਨਾਮ ਤੇ, ਇਥੋ ਤਕ ਕਿ ਸਰਕਾਰੀ ਕਾਗਜਾਂ ਤੇ ਵੀ ਜਾਤ ਗੋਤ ਪੁੱਛੀ ਜਾਂਦੀ ਹੈ ਭਾਰਤੀ ਸਵਿਧਾਨ ਵਿੱਚ ਵੀ ਜਾਤ ਪਾਤ ਹੈ, ਅਤੇ ਜੇ ਅਸੀ ਕਿਸੇ ਕੋਲੋ ਕੁਝ ਗਿਆਨ ਲੈਣਾ ਹੋਏ ਤਾਂ ਪਹਿਲਾਂ ਪੁੱਛਦੇ ਹਾਂ ਕਿ ਤੇਰੀ ਜਾਤ, ਗੋਤ ਧਰਮ ਕੀ ਹੈ ਪਰ ਗੁਰੂ ਜੀ ਫਰਮਾਂਦੇ ਹਨ ਕਿ ਤੂੰ ਕਿਸੇ ਦੀ ਜਾਤ ਜਨਮ ਨਾ ਪੁੱਛ ਜੇ ਪੁੱਛਣਾ ਹੈ ਤਾਂ ਵਾਹਿਗੁਰੂ ਬਾਰੇ ਪੁੱਛ ਉਸ ਨਾਲ ਕਿੰਝ ਮਿਲਣਾ ਹੈ ਉਸ ਬਾਰੇ ਪੁੱਛ ........
Saturday, 23 September 2017
Friday, 22 September 2017
ਬਾਬਾ ਫਰੀਦ ਦੇ 4 ਸਲੋਕ In Gurmukhi Punjabi Gurbani Quotes Wallpaper /// From Sri Guru Granth Sahib Ji
ਜਿਵੇ ਬਰਫ਼ ਅਤੇ ਪਾਣੀ ਭਾਫ ਦੇ ਬਦਲੇ ਹੋਏ ਰੂਪ ਹਨ, ਜਿਵੇਂ ਕੋਇਲੇ (ਕਾਰਬਨ) ਦਾ ਬਦਲੇ ਹੋਏ ਰੂਪ ਹਨ, ਇਸੇ ਤਰ੍ਹਾਂ ਸ਼ਰੀਰ ਵੀ ਇਸੇ ਮਿੱਟੀ ਦਾ ਬਦਲਿਆ ਹੋਇਆ ਰੂਪ ਹੈ, ਇਹ ਮਿੱਟੀ ਵਿੱਚ ਬਣਦਾ ਹੈ ਅਤੇ ਫੇਰ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ, ਇਸੇ ਕਰਕੇ ਧਰਤੀ ਨੂੰ ਮਾਂ ਕਿਹਾ ਗਿਆ ਹੈ, ਸ਼ਰੀਰ ਇਸ ਵਿੱਚੋ ਪੈਂਦਾ ਹੋਇਆ, ਇਸ ਵਿੱਚੋ ਹੀ ਪਾਲਣ ਦੀ ਇੰਤਜਾਮ ਹੋਇਆ ਅਤੇ ਫਿਰ ਇਸੇ ਵਿੱਚ ਸਮਾ ਗਿਆ, ਜਦ ਮਿੱਟੀ ਨੂੰ ਇਸ ਨਿਗਾਹ ਨਾਲ ਵੇਖਣ ਦੀ ਜਾਚ ਆ ਜਾਏ ਤਾਂ ਇਸਨੂੰ ਬੁਰਾ ਨਹੀਂ ਕਿਹਾ ਜਾ ਸਕਦਾ । ਇਹ ਜੀਵਦਿਆਂ ਹੋਇਆਂ ਆਪਣੀ ਛਾਤੀ ਤੇ ਭਾਰ ਝੱਲਦੀ ਹੈ ਅਤੇ ਮਰਨ ਬਾਦ ਆਪਣੀ ਗੋਦੀ ਵਿੱਚ ਸਮੋ ਲੈਂਦੀ ਹੈ । ਮਿੱਟੀ ਦੇ ਇਸ ਸੁਭਾਵ ਨੂੰ ਗ੍ਰਹਿਣ ਕਰ, ਮੈਨੂੰ ਕਰਨ ਵਾਲੇ ਸੁਭਾਵ ਵੱਲ ਧਿਆਨ ਨ ਦੇ । ਜਦ ਇਸ ਭੇਦ ਨੂੰ ਹਿਰਦੇ ਵਿੱਚ ਵਸਾ ਲਏਂਗਾ ਤਾਂ ਹੰਕਾਰ ਆਪੇ ਹੀ ਟੁਕੜੇ ਟੁਕੜੇ ਹੋ ਕੇ ਝੱੜ ਪਏਗਾ ਅਤੇ ਵਾਹਿਗੁਰੂ ਨਾਲ ਪਿਆਰ ਜਾਗ ਉੱਠੇਗਾ ।
ਕੁਝ ਵਿਚਾਰਵਾਨ ਇਸਦੇ ਅਰਥ ਇਸ ਤਰ੍ਹਾਂ ਵੀ ਕਰਦੇ ਹਨ ਕਿ ਜੇਕਰ ਮੈਂ ਆਪਣੇ ਘਰ ਆਏ ਹੋਏ ਦੋਸਤਾਂ ਮਿੱਤਰਾਂ ਤੋਂ ਕਦੇ ਕੁਝ ਛੁਪਾ ਕੇ ਰੱਖਾਂ, ਲੁਕਾ ਕੇ ਰੱਖਾਂ ਤਾਂ ਮੇਰੇ ਉੱਪਰ ਇਸ ਤਰ੍ਹਾਂ ਹੋਣ ਲੱਗ ਪੈਂਦਾ ਹੈ ਜਿਵੇਂ ਕੋਲਿਆਂ ਉੱਤੇ ਮਜੀਠ ਜਲ ਰਹੀ ਹੋਵੇ, ਸੜ ਰਹੀ ਹੋਵੇ । ਭਾਵ ਕਿ ਘਰ ਆਏ ਮਹਿਮਾਨ ਦੀ ਸੇਵਾ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ । ਜੇਕਰ ਕੋਈ ਇਸ ਤਰ੍ਹਾਂ ਸੰਕੋਚ ਕਰਦਾ ਹੈ ਤਾਂ ਉਸ ਜਿੰਦ ਨੂੰ ਬਹੁਤ ਹੀ ਦੁੱਕ ਤਕਲੀਫਾਂ ਝੱਲਣੀਆਂ ਪੈਣਗੀਆਂ ।
Dhan Sri Guru Granth Sahib Ji #Salok #BabaFarid
ਘਰ ਵਿੱਚ ਜਦ ਕੋਈ ਰੋਟੀ ਬਚ ਜਾਂਦੀ ਹੈ ਤਾਂ ਕਈ ਲੋਕ ਇਸ ਤਸਵੀਰ ਵਾਂਗ ਕੂੜੇ ਵਾਲੀ ਜਗ੍ਹਾਂ ਸੁਟ ਦੇਂਦੇ ਹਨ, ਪਰ ਜਿੰਨ੍ਹਾਂ ਦੇ ਘਰ ਮਸਾ ਰੋਟੀ ਜੋਗੇ ਪੈਸੇ ਜੁੜਦੇ ਹਨ ਉਹ ਬਹੀ ਰੋਟੀ ਨੂੰ ਵੀ ਸਾਲਣ ਜਾਂ ਲੂਣ ਲਾ ਕੇ ਖਾ ਜਾਂਦੇ ਨੇ, ਅੰਨ ਨੂੰ ਬਾਹਰ ਨਹੀਂ ਸੁਟਦੇ, ਬਾਬਾ ਫਰੀਦ ਜੀ ਇਸ ਸਲੋਕ ਵਿੱਚ ਦੋ ਬਹੁਤ ਕੀਮਤੀ ਗੱਲਾਂ ਸਾਂਝੀਆਂ ਕਰਦੇ ਹਨ ਪਹਿਲੀ ਇਹ ਕਿ ਅੰਨ ਦਾ ਸਹੀ ਇਸਤਮਾਲ ਕਰੋ ਦੂਜੀ Fast Food ਤੋਂ ਦੂਰ ਰਹੋ
ਬਾਬਾ ਫਰੀਦ ਜੀ ਫਰਮਾਂਦੇ ਹਨ ਕਿ ਘਰ ਵਿੱਚ ਜੇ ਰੁਖੀ ਸੁਖੀ ਵੀ ਹੈ ਤਾਂ ਮੈਂ ਉਸਨੂੰ ਵੀ ਮਾਲਕ ਦਾ ਸ਼ੁਕਰ ਕਰਕੇ (ਲਾਵਣ) ਭਾਵ ਕੋਈ ਸਬਜੀ, ਭਾਜੀ, ਸਲੂਣਾ ਨਾਲ ਲਾ ਕੇ ਖਾ ਲੈਂਦਾ ਹੈ, ਅਤੇ ਰੱਬ ਦਾ ਸ਼ੁਕਰ ਕਰਦਾ ਹਾਂ ਪਰ ਅਗਲੀ ਹੀ ਪੰਕਤੀ ਵਿੱਚ ਇੱਕ ਸਾਨੂੰ ਸੁਝਾਵ ਵੀ ਦੇਂਦੇ ਹਨ ਕਿ ਅਜਕਲ ਕਈ ਤਰ੍ਹਾਂ ਦੇ ਖਾਣੇ ਚਲ ਪਏ ਹਨ ਜਿਹਨਾਂ ਵਿੱਚ ਕਈ ਤਰ੍ਹਾਂ ਦੀ ਮਸਾਲੇ ਪਾਏ ਜਾਂਦੇ ਹਨ ਜੋ ਸਿਹਤ ਨੂੰ ਨੁਕਸਾਨ ਪੁਹੰਚਾਂਦੇ ਹਨ ਭਾਂਵੇ ਕਿ ਉਹ ਸਾਰੇ ਪਦਾਰਥ ਖਾਣ ਨੂੰ ਬਹੁਤ ਸਵਾਦਲੇ ਲਗਦੇ ਹਨ ਪਰ ਸਿਹਤ ਲਈ ਹਾਨੀਕਾਰਕ ਹੁੰਦੇ ਹਨ, ਇਸਲਈ ਬਾਬਾ ਫਰੀਦ ਜੀ ਸਾਨੂੰ ਸਾਧਾਰਣ ਭੋਜਨ ਖਾਣ ਨੂੰ ਹੀ ਤਰਜੀਹ ਦੇਂਦੇ ਹਨ ।
#Salok #BabaFarid Ji ਸਲੋਕ ਨੰਬਰ 28
ਚਿਕੜੁ – ਸਾਡੇ ਔਗੁਣ ,, ਬਾਬਾ ਫਰੀਦ ਜੀ ਫਰਮਾਂਦੇ ਹਨ ਕਿ ਗਲੀ ਵਿੱਚ ਚਿੱਕੜ ਬਹੁਤ ਹੈ, ਤੇ ਇਥੋ ਮੇਰੇ ਪਿਆਰੇ ਅੱਲ੍ਹਾ ਦਾ ਘਰ ਵੀ ਦੂਰ ਹੈ ਜੇ ਮੈ ਉਸਨੂੰ ਮਿਲਣ ਲਈ ਜਾਂਦਾ ਹੈ ਤਾਂ ਮੇਰੀ ਕੰਬਲੀ ਭਿੱਜਦੀ ਹੈ ਅਤੇ ਜੇਕਰ ਨਹੀਂ ਜਾਂਦਾ ਹਾਂ ਤਾਂ ਮੇਰਾ ਅੱਲ੍ਹਾ ਨਾਲੋਂ, ਮੇਰੇ ਸਾਂਈ, ਪ੍ਰਮਾਤਮਾ ਨਾਲੋਂ ਪਿਆਰ (ਨੇਹ) ਟੁੱਟਦਾ ਹੈ ।
ਸੱਚੇ ਪਿਆਰ ਦੀ ਇਹੋ ਹੀ ਖਾਸੀਅਤ ਹੈ ਕਿ ਵਾਹਿਗੁਰੂ-ਪ੍ਰੇਮੀ ਨੂੰ ਵਾਹਿਗੁਰੂ ਦਾ ਮਿਲਾਪ ਪਾਉਣ ਲਈ ਕਈ ਰੁਕਾਵਟਾਂ ਪੈਂਦਾ ਹੋ ਜਾਂਦੀਆਂ ਹਨ, ਪਰ ਇਹਨਾਂ ਰੁਕਾਵਟਾਂ ਦਾ ਨਿਪਟਾਰਾ ਵੀ ਵਾਹਿਗੁਰੂ ਆਪ ਹੀ ਕਰਦਾ ਹੈ ਜਦ ਅਸੀਂ ਉਸ ਨਾਲ ਸੱਚੇ ਦਿਲੋ ਪਿਆਰ ਕਰਣ ਲਗ ਪੈਂਦੇ ਹਾਂ ਤਾਂ ਸਾਰੇ ਔਗੁਣ ਸੜ ਕੇ ਸਵਾਹ ਹੋ ਜਾਂਦੇ ਹਨਜੇ ਆਪਾਂ ਇਸ ਤੋ ਅਗਲਾ ਸਲੋਕ ਪੜ੍ਹੀਏ ਤਾਂ ਬਾਬਾ ਫਰੀਦ ਜੀ ਸਾਨੂੰ ਇਸ ਸਵਾਲ ਦਾ ਜਵਾਬ ਦੇਂਦੇ ਹਨ ਜੋ ਇਸ ਸਲੋਕ ਵਿੱਚ ਖੜਾ ਕੀਤਾ ਸੀ ਕਿ ਰਾਹ ਵਿੱਚ ਬਹੁਤ ਚਿੱਕੜ ਹੈ ਤੇ ਮੈ ਆਪਣੇ ਪ੍ਰੀਤਮ ਨੂੰ ਮਿਲਾਂ ਕਿ ਨਾਹ ?
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
ਬਾਬਾ ਜੀ ਫਰਮਾਂਦੇ ਹਨ ਕਿ (ਜਦੋਂ ਮੈਂ ਪਿਆਰੇ ਨੂੰ ਮਿਲਣਾ ਹੀ ਹੈ ਤਾਂ ਮੇਰੀ) ਕੰਬਲੀ ਪਈ ਭਿੱਜੇ, ਪਈ ਸਿਜੇ, ਰੱਬ ਵਲੋਂ ਮੀਂਹ ਭੀ (ਬੇਸ਼ਕ) ਵਰਸਦਾ ਰਹੇ, ਮੈਂ ਉਨ੍ਹਾਂ ਸਜਣਾਂ ਨੂੰ (ਹਰ ਹਾਲਤ ਵਿਚ) ਜਾ ਕੇ ਮਿਲਾਂਗਾ, (ਤਾਂ ਜੋ ਮੇਰਾ) ਪ੍ਰੇਮ ਨਾਹ ਟੁੱਟੇ (ਭਾਵ ਕਾਇਮ ਰਹੇ)।੨੫।
#Salok #BabaFarid 24, 25
Subscribe to:
Posts (Atom)